Monday, July 23, 2012

ਪੰਜਾਬ ਦੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਦਰ ਚ 7 ਫ਼ੀਸਦੀ ਵਾਧਾਪੰਜਾਬ ਦੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਦਰ ਚ 7 ਫ਼ੀਸਦੀ ਵਾਧਾ


ਚੰਡੀਗੜ, 23 ਜੁਲਾਈ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਪੈਨਸ਼ਨਰਾਂ/ਫ਼ੈਮਿਲੀ ਪੈਨਸ਼ਨਰਾਂ ਅਤੇ ਹੋਰ ਪੈਨਸ਼ਨਰਾਂ ਨੂੰ ਮਿਲਦੇ ਮਹਿੰਗਾਈ ਭੱਤੇ ਦੀ ਦਰ 58 ਫ਼ੀ ਸਦੀ ਤੋਂ ਵਧਾ ਕੇ 65 ਫ਼ੀ ਸਦੀ ਕਰ ਦਿੱਤੀ ਹੈ।
ਇਸ ਸਬੰਧੀ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਰਾਹਤ ਦੇਣ ਲਈ, ਮਹਿੰਗਾਈ ਭੱਤੇ ਦੀਆਂ ਵਧੀਆਂ ਹੋਈਆਂ ਦਰਾਂ 1 ਜਨਵਰੀ, 2012 ਤੋਂ ਲਾਗੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮਹਿੰਗਾਈ ਭੱਤਾ ਕੇਂਦਰ ਸਰਕਾਰ ਦੀ ਤਰਜ਼ 'ਤੇ ਵਧਾਇਆ ਗਿਆ ਹੈ ਅਤੇ ਇਸ ਸਬੰਧੀ ਰੇਡੀ ਰੈਕਨਰ ਸਮੂਹ ਜ਼ਿਲਿਆਂ ਦੇ ਡੀ.ਡੀ.ਓਜ਼. (ਤਨਖ਼ਾਹ ਕਢਵਾਉਣ ਅਤੇ ਵੰਡਣ ਵਾਲੇ ਅਧਿਕਾਰੀਆਂ) ਅਤੇ ਕੌਮੀਕ੍ਰਿਤ ਬੈਂਕਾਂ ਨੂੰ ਭੇਜ ਦਿੱਤੇ ਗਏ ਹਨ ਤਾਂ ਕਿ ਉਹ ਹਰ ਵਿਅਕਤੀਗਤ ਮਾਮਲੇ ਵਿੱਚ ਦੇਣਯੋਗ ਮਹਿੰਗਾਈ ਭੱਤੇ ਦੀ ਰਾਸ਼ੀ ਦੀ ਗਣਨਾ ਕਰ ਸਕਣ।

No comments:

Post a Comment